- ਡੀਵਾਈਸ ਦੀ ਵਰਤੋਂ ਕਰਨ ਤੋਂ ਪਹਿਲਾਂ ਹੇਠਲੀ ਸਾਰੀ ਸੁਰੱਖਿਆ ਜਾਣਕਾਰੀ ਪੜ੍ਹੋ।
- ਅਣਅਧਿਕਾਰਤ ਕੇਬਲਾਂ, ਪਾਵਰ ਅਡੈਪਟਰਾਂ ਜਾਂ ਬੈਟਰੀਆਂ ਦੀ ਵਰਤੋਂ ਅੱਗ, ਵਿਸਫੋਟ ਜਾਂ ਹੋਰ ਖਤਰੇ ਪੇਸ਼ ਕਰਨ ਦਾ ਕਾਰਨ ਬਣ ਸਕਦੀਆਂ ਹਨ।
- ਤੁਹਾਡੇ ਡੀਵਾਈਸ ਲਈ ਅਨੁਕੂਲ ਸਿਰਫ਼ ਅਧਿਕਾਰਕ ਸਹਾਇਕ ਸਮੱਗਰੀਆਂ ਦੀ ਵਰਤੋਂ ਕਰੋ।
- ਇਸ ਡੀਵਾਈਸ ਨੂੰ 0°C ~ 40°C ਤਾਪਮਾਨ ਦੀ ਰੇਂਜ ਦੇ ਵਿਚਕਾਰ ਰੱਖੋ ਅਤੇ ਇਸ ਡੀਵਾਈਸ ਨੂੰ ਸਟੋਰ ਕਰੋ ਅਤੇ ਇਸਦੀ ਸਹਾਇਕ ਸਮੱਗਰੀ ਨੂੰ -20°C ~ 45°C ਤਾਪਮਾਨ ਦੀ ਰੇਂਜ ਦੇ ਵਿਚਕਾਰ ਰੱਖੋ। ਇਸ ਤਾਪਮਾਨ ਦੀ ਰੇਂਜ ਤੋਂ ਬਾਹਰ ਦੇ ਵਾਤਾਵਰਨ ਵਿੱਚ ਇਸ ਡੀਵਾਈਸ ਦੀ ਵਰਤੋਂ ਡੀਵਾਈਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
- ਜੇਕਰ ਤੁਹਾਡਾ ਡੀਵਾਈਸ ਬਿਲਟ-ਇਨ ਬੈਟਰੀ ਨਾਲ ਮੁਹੱਈਆ ਕਰਵਾਇਆ ਜਾਂਦਾ ਹੈ, ਤਾਂ ਬੈਟਰੀ ਜਾਂ ਡੀਵਾਈਸ ਦੇ ਨੁਕਸਾਨ ਤੋਂ ਬਚਣ ਲਈ ਆਪਣੇ ਆਪ ਬੈਟਰੀ ਬਦਲਣ ਦੀ ਕੋਸ਼ਿਸ਼ ਨਾ ਕਰੋ।
- ਇਸ ਡੀਵਾਈਸ ਨੂੰ ਸਿਰਫ਼ ਸ਼ਾਮਲ ਕੀਤੀ ਜਾਂ ਅਧਿਕਾਰਤ ਕੇਬਲ ਅਤੇ ਪਾਵਰ ਅਡੈਪਟਰ ਨਾਲ ਚਾਰਜ ਕਰੋ। ਹੋਰ ਅਡੈਪਟਰ ਦੀ ਵਰਤੋਂ ਕਰਨ ਨਾਲ ਅੱਗ, ਬਿਜਲਈ ਧੱਕਾ ਅਤੇ ਡੀਵਾਈਸ ਅਤੇ ਅਡੈਪਟਰ ਨੂੰ ਨੁਕਸਾਨ ਹੋ ਸਕਦਾ ਹੈ।
- ਚਾਰਜਿੰਗ ਪੂਰੀ ਹੋਣ ਤੋਂ ਬਾਅਦ, ਅਡੈਪਟਰ ਨੂੰ ਡੀਵਾਈਸ ਅਤੇ ਪਾਵਰ ਆਉਟਲੈੱਟ ਦੋਹਾਂ ਤੋਂ ਡਿਸਕਨੈਕਟ ਕਰੋ। ਡੀਵਾਈਸ 12 ਘੰਟਿਆਂ ਤੋਂ ਜ਼ਿਆਦਾ ਚਾਰਜ ਨਾ ਕਰੋ।
- ਪਲਗ ਜਾਂ ਪਾਵਰ ਕੋਡ ਨੂੰ ਆਪਣੇ ਆਪ ਸੋਧਣ ਦੀ ਕੋਸ਼ਿਸ਼ ਨਾ ਕਰੋ ਅਤੇ ਕਿਰਪਾ ਕਰਕੇ ਚਾਰਜਰ ਸਾਫ਼ ਕਰਨ ਤੋਂ ਪਹਿਲਾਂ ਪਾਵਰ ਸਪਲਾਈ ਡਿਸਕਨੈਕਟ ਕਰੋ।
- ਨਿਯਮਿਤ ਟ੍ਰੈਸ਼ ਵਿੱਚ ਡੀਵਾਈਸ ਜਾਂ ਪੁਰਾਣੀਆਂ ਬੈਟਰੀਆਂ ਨੂੰ ਨਾ ਸੁੱਟੋ। ਜੇਕਰ ਸਹੀ ਢੰਗ ਨਾਲ ਕਾਬੂ ਨਹੀਂ ਕੀਤਾ ਗਿਆ, ਤਾਂ ਬੈਟਰੀਆਂ ਫੱਟ ਸਕਦੀਆਂ ਹਨ ਜਾਂ ਅੱਗ ਫੜ ਸਕਦੀਆਂ ਹਨ। ਡੀਵਾਈਸ, ਬੈਟਰੀਆਂ ਅਤੇ ਹੋਰ ਸਹਾਇਕ ਸਮੱਗਰੀਆਂ ਨਸ਼ਟ ਕਰਨ ਵੇਲੇ ਆਪਣੀਆਂ ਸਥਾਨਕ ਨਿਯਮਾਂ ਦਾ ਅਨੁਸਰਣ ਕਰੋ।
- ਬੈਟਰੀ ਦਾ ਮੁੜ ਵਰਤੋਂਯੋਗ ਬਣਾਇਆ ਜਾਣਾ ਜਾਂ ਇਸਨੂੰ ਘਰ ਦੇ ਬੇਕਾਰ ਸਮਾਨ ਤੋਂ ਵੱਖਰੇ ਤੌਰ 'ਤੇ ਨਸ਼ਟ ਕਰਨਾ ਲਾਜ਼ਮੀ ਹੈ। ਗ਼ਲਤ ਤਰੀਕੇ ਨਾਲ ਬੈਟਰੀ ਸੰਭਾਲਨਾ ਅੱਗ ਜਾਂ ਵਿਸਫੋਟ ਦਾ ਕਾਰਨ ਬਣ ਸਕਦਾ ਹੈ। ਸਥਾਨਕ ਨਿਯਮਾਂ ਅਨੁਸਾਰ ਡੀਵਾਈਸ, ਇਸਦੀ ਬੈਟਰੀ ਅਤੇ ਸਹਾਇਕ ਸਮੱਗਰੀਆਂ
ਨੂੰ ਨਸ਼ਟ ਕਰੋ ਜਾਂ ਇਸਦੀ ਮੁੜ ਵਰਤੋਂ ਕਰੋ।
- ਬੈਟਰੀ ਦੇ ਪੁਰਜਿਆਂ ਨੂੰ ਵੱਖ ਨਾ ਕਰੋ, ਇਸਤੇ ਸੱਟ ਨਾ ਮਾਰੋ, ਇਸਨੂੰ ਮਧੋਲੋ ਨਾ ਜਾਂ ਸਾੜੋ ਨਾ। ਵਿਗਾੜ ਦੀ ਸਥਿਤੀ ਵਿੱਚ, ਬੈਟਰੀ ਦੀ ਵਰਤੋਂ ਨੂੰ ਤੁਰੰਤ ਹੀ ਬੰਦ ਕਰੋ।
- ਲੋੜ ਤੋਂ ਵੱਧ ਗਰਮ ਹੋਣ, ਸਾੜਾਂ ਜਾਂ ਹੋਰ ਨਿੱਜੀ ਨੁਕਸਾਨਾਂ ਤੋਂ ਬਚਣ ਲਈ ਬੈਟਰੀ ਨੂੰ ਸ਼ਾਰਟ ਸਰਕਟ ਨਾ ਕਰੋ।
- ਬੈਟਰੀ ਨੂੰ ਉੱਚ-ਤਾਪਮਾਨ ਵਾਲੇ ਵਾਤਾਵਰਨ ਵਿੱਚ ਨਾ ਰੱਖੋ। ਲੋੜ ਤੋਂ ਵੱਧ ਗਰਮ ਹੋਣਾ ਵਿਸਫੋਟ ਦਾ ਕਾਰਨ ਬਣ ਸਕਦਾ ਹੈ।
- ਬੈਟਰੀ ਲੀਕ ਹੋਣ, ਲੋੜ ਤੋਂ ਵੱਧ ਗਰਮ ਹੋਣ ਜਾਂ ਵਿਸਫੋਟ ਤੋਂ ਬਚਣ ਲਈ ਬੈਟਰੀ ਦੇ ਪੁਰਜਿਆਂ ਨੂੰ ਵੱਖ ਨਾ ਕਰੋ, ਇਸਤੇ ਸੱਟ ਨਾ ਮਾਰੋ ਜਾਂ ਇਸਨੂੰ ਮਧੋਲੋ ਨਾ।
- ਅੱਗ ਜਾਂ ਵਿਸਫੋਟ ਤੋਂ ਬਚਣ ਲਈ ਬੈਟਰੀ ਨੂੰ ਸਾੜੋ ਨਾ।
- ਵਿਗਾੜ ਦੀ ਸਥਿਤੀ ਵਿੱਚ, ਬੈਟਰੀ ਦੀ ਵਰਤੋਂ ਨੂੰ ਤੁਰੰਤ ਹੀ ਬੰਦ ਕਰੋ।
- ਜੇਕਰ ਬੈਟਰੀ ਵਿੱਚ ਰੰਗ ਵਿਗਾੜ, ਆਕਾਰ ਵਿਗਾੜ, ਅਸਧਾਰਨ, ਲੋੜ ਤੋਂ ਗਰਮ ਜਾਂ ਉਭਾਰ ਵਰਗੇ ਚਿੰਨ੍ਹ ਦਿਖਾਈ ਦੇਣ ਤਾਂ ਬੈਟਰੀ ਦੀ ਵਰਤੋਂ ਕਰਨਾ ਬੰਦ ਕਰੋ
- ਆਪਣੇ ਡੀਵਾਈਸ ਨੂੰ ਸੁੱਕਾ ਰੱਖੋ। ਉਤਪਾਦ ਜਾਂ ਇਸਦੀਆਂ ਸਹਾਇਕ ਸਮੱਗਰੀਆਂ ਦੀ ਗਰਮ ਜਾਂ ਨਮੀ ਵਾਲੇ ਵਾਤਾਵਰਨ ਜਾਂ ਖੁੱਲ੍ਹੀ ਅੱਗ ਦੇ ਨੇੜੇ ਸਟੋਰ ਜਾਂ ਵਰਤੋਂ ਨਾ ਕਰੋ।
- ਵਰੰਟੀ ਦੇ ਪ੍ਰਭਾਵਹੀਣ ਹੋਣ ਤੋਂ ਬਚਣ ਲਈ, ਇਸਦੇ ਪੁਰਜਿਆਂ ਅਤੇ ਸਹਾਇਕ ਸਮੱਗਰੀਆਂ ਨੂੰ ਵੱਖ ਨਾ ਕਰੋ। ਜੇਕਰ ਡੀਵਾਈਸ ਦਾ ਕੋਈ ਹਿੱਸਾ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ, Mi ਗਾਹਕ ਸਹਾਇਤਾ ਨੂੰ ਸੰਪਰਕ ਕਰੋ ਜਾਂ ਆਪਣੇ ਡੀਵਾਈਸ ਨੂੰ ਕਿਸੇ ਅਧਿਕਾਰਤ ਸੁਧਾਰ ਕੇਂਦਰ 'ਤੇ ਲੈ ਜਾਓ।
- ਸੁਣਨ ਦੇ ਸੰਭਾਵੀ ਖਤਰੇ ਨੂੰ ਰੋਕਣ ਲਈ, ਲੰਮੇ ਸਮੇਂ ਤੱਕ ਉੱਚੀ ਅਵਾਜ਼ੀ ਪੱਧਰ 'ਤੇ ਨਾ ਸੁਣੋ।
- ਡੀਵਾਈਸ ਨੂੰ ਸਾਫ਼ ਕਰ ਅਤੇ ਉਸਦੀ ਸੰਭਾਲ ਕਰਨ ਤੋਂ ਪਹਿਲਾਂ, ਸਾਰੀਆਂ ਐਪਾਂ ਬੰਦ ਕਰੋ ਅਤੇ ਡੀਵਾਈਸ ਨੂੰ ਹੋਰ ਡੀਵਾਈਸਾਂ ਜਾਂ ਕੇਬਲਾਂ ਤੋਂ ਡਿਸਕਨੈਕਟ ਕਰੋ।
- ਕਿਰਪਾ ਕਰਕੇ ਡੀਵਾਈਸ ਅਤੇ ਇਸਦੀਆਂ ਸਹਾਇਕ ਸਮੱਗਰੀਆਂ ਨੂੰ ਪੁੰਝਣ ਲਈ ਸੁੱਕਾ, ਸਾਫ਼ ਅਤੇ ਨਰਮ ਕੱਪੜਾ ਵਰਤੋ। ਡੀਵਾਈਸ ਜਾਂ ਇਸਦੀਆਂ ਸਹਾਇਕ ਸਮੱਗਰੀਆਂ ਨੂੰ ਸਾਫ਼ ਕਰਨ ਲਈ ਸਖ਼ਤ ਰਸਾਇਣ ਜਾਂ ਮੈਲਕਾਟ ਨਾ ਵਰਤੋ।
- ਡੀਵਾਈਸ ਜਾਂ ਇਸਦੀਆਂ ਸਹਾਇਕ ਸਮੱਗਰੀਆਂ ਨੂੰ ਸੁਕਾਉਣ ਲਈ ਬਾਹਰਲੇ ਗਰਮ ਕਰਨ ਵਾਲੇ ਉਪਕਰਨ ਜਿਵੇਂ ਕਿ ਮਾਈਕ੍ਰੋਵੇਵ ਜਾਂ ਹੇਅਰ ਡ੍ਰਾਇਰ ਦੀ ਵਰਤੋਂ ਨਾ ਕਰੋ।
ਬਾਲ ਸੁਰੱਖਿਆ
- ਡੀਵਾਈਸ ਜਾਂ ਇਸਦੀਆਂ ਸਹਾਇਕ ਸਮੱਗਰੀਆਂ ਨੂੰ ਬੱਚਿਆਂ ਤੋਂ ਦੂਰ ਰੱਖੋ। ਸਾਹ-ਰੋਕੂ ਜਾਂ ਘੁੱਟਣ ਦੇ ਖਤਰੇ ਤੋਂ ਬਚਣ ਲਈ ਆਪਣੇ ਬੱਚਿਆਂ ਨੂੰ ਡੀਵਾਈਸ ਜਾਂ ਇਸਦੀਆਂ ਸਹਾਇਕ ਸਮੱਗਰੀਆਂ ਨਾਲ ਖੇਡਣ, ਇਸਨੂੰ ਚਿੱਥਣ ਜਾਂ ਲੰਘਾਉਣ ਨਾ ਦਿਓ।
ਅਪਾਤਕਾਲੀਨ ਕਾਲਾਂ ਕਰਨਾ
- ਨੈੱਟਵਰਕ ਸੇਵਾਵਾਂ ਵਿੱਚ ਵਿਭਿੰਨਤਾਵਾਂ ਅਤੇ ਹੋਰ ਖੇਤਰੀ ਵਖਰੇਵਿਆਂ ਕਰਕੇ, ਹੋ ਸਕਦਾ ਹੈ ਡੀਵਾਈਸ ਅਜਿਹੇ ਸਾਰੇ ਖੇਤਰਾਂ ਅਤੇ ਅਜਿਹੀਆਂ ਸਾਰੀਆਂ ਸਥਿਤੀਆਂ ਵਿੱਚ ਕਾਲਾਂ ਨਾ ਕਰ ਸਕੇ। ਕਿਰਪਾ ਕਰਕੇ ਜ਼ਰੂਰੀ ਜਾਂ ਅਪਾਤਕਾਲੀਨ ਕਾਲਾਂ ਕਰਨ ਲਈ ਡੀਵਾਈਸ 'ਤੇ ਪੂਰੀ ਤਰ੍ਹਾਂ ਨਿਰਭਰ ਨਾ ਕਰੋ। ਕਾਲਾਂ ਕਰਨਾ Mi ਪੈਡ 'ਤੇ ਸਮਰਥਿਤ ਨਹੀਂ ਹੈ।
ਸੁਰੱਖਿਆ ਸਾਵਧਾਨੀਆਂ
- ਅਜਿਹੇ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰੋ ਜੋ ਕਿਸੇ ਵਿਸ਼ੇਸ਼ ਹਾਲਾਤਾਂ ਅਤੇ ਵਾਤਾਵਰਨਾਂ ਵਿੱਚ ਮੋਬਾਈਲ ਫ਼ੋਨਾਂ ਦੀ ਵਰਤੋਂ ਕਰਨ ਨੂੰ ਰੋਕੇ।
- ਆਪਣੇ ਡੀਵਾਈਸ ਨੂੰ ਪਟਰੋਲ ਪੰਪਾਂ, ਵਿਸਫੋਟਕ ਵਾਤਾਵਰਨਾਂ ਅਤੇ ਸੰਭਾਵਿਤ ਵਿਸਫੋਟਕ ਵਾਤਾਵਰਨਾਂ ਜਿਵੇਂ ਕਿ ਕਿਸ਼ਤੀ ਦੇ ਹੇਠਾਂ ਬਾਲਣ ਵਾਲਾ ਖੇਤਰ, ਬਾਲਣ ਜਾਂ ਰਸਾਇਨ ਨੂੰ ਟ੍ਰਾਂਸਫਰ ਜਾਂ ਸਟੋਰੇਜ ਸੁਵਿਧਾਵਾਂ, ਉਹ ਖੇਤਰ ਜਿਸ ਵਿੱਚ ਹਵਾ ਵਿੱਚ ਕਿਣਕਾ, ਧੂੜ ਜਾਂ ਧਾਤੂ ਦਾ ਚੂਰਾ ਸ਼ਾਮਲ ਹੋਵੇ, ਵਿੱਚ ਡੀਵਾਈਸ ਦੀ ਵਰਤੋਂ ਨਾ ਕਰੋ। ਆਪਣੇ ਫ਼ੋਨ ਜਾਂ ਹੋਰ ਰੇਡੀਓ ਦਾ ਸਮਾਨ ਵਰਗੇ ਬਿਨਾਂ ਤਾਰ ਦੇ ਡੀਵਾਈਸਾਂ ਨੂੰ ਬੰਦ ਕਰਨ ਲਈ ਸਾਰੇ ਪੋਸਟ ਕੀਤੇ ਸਾਈਨਾਂ ਦੀ ਪਾਲਣਾ ਕਰੋ। ਜਦੋਂ ਤੁਸੀਂ ਵਿਸਫੋਟਕ ਕਾਰਵਾਈਆਂ ਦੇ ਦਖਲ ਦੇਣ ਤੋਂ ਬਚਣ ਲਈ ਵਿਸਫ਼ੋਟਕ ਖੇਤਰਾਂ ਜਾਂ ਉਹਨਾਂ ਖੇਤਰਾਂ ਵਿੱਚ ਹੋਵੋ ਜਿੱਥੇ "ਦੋ-ਤਰਫ਼ਾ ਰੇਡੀਓ" ਜਾਂ "ਇਲੈਕਟ੍ਰਾਨਿਕ ਡੀਵਾਈਸ" ਬੰਦ ਕਰ ਦਿੱਤੇ ਗਏ ਹੋਣ, ਤਾਂ ਆਪਣੇ ਮੋਬਾਈਲ ਫ਼ੋਨ ਜਾਂ ਵਾਇਰਲੈੱਸ ਡੀਵਾਈਸ ਨੂੰ ਬੰਦ ਕਰੋ।
- ਫ਼ੋਨ ਨੂੰ ਓਪਰੇਸ਼ਨ ਵਾਲੇ ਕਮਰਿਆਂ, ਐਮਰਜੈਂਸੀ ਕਮਰਿਆਂ ਜਾਂ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਨਾ ਵਰਤੋ। ਹਸਪਤਾਲ ਅਤੇ ਸਿਹਤ ਕੇਂਦਰਾਂ ਦੇ ਵਰਤਮਾਨ ਨਿਯਮਾਂ ਅਤੇ ਪਾਬੰਦੀਆਂ ਦੀ ਪਾਲਣਾ ਕਰੋ। ਜੇਕਰ ਤੁਹਾਡੇ ਫ਼ੋਨ ਦੀ ਕਾਰਵਾਈ ਤੁਹਾਡੇ ਮੈਡੀਕਲ ਡੀਵਾਈਸ ਵਿੱਚ ਦਖਲ ਦਿੰਦੀ ਹੈ ਤਾਂ ਪਤਾ ਲਗਾਉਣ ਲਈ ਕਿਰਪਾ ਕਰਕੇ ਆਪਣੇ ਡਾਕਟਰ ਅਤੇ ਡੀਵਾਈਸ ਵਿਕਾਸਕਰਤਾ ਨਾਲ ਸਲਾਹ ਕਰੋ। ਪੇਸਮੇਕਰ ਨਾਲ ਸੰਭਾਵਿਤ ਰੁਕਾਵਟ ਤੋਂ ਬਚਣ ਲਈ, ਮੋਬਾਈਲ ਫ਼ੋਨ ਅਥੇ ਪੇਸਮੇਕਰ ਵਿਚਕਾਰ ਘੱਟੋ-ਘੱਟ 15 ਸੈਂਮੀ. ਦਾ ਫ਼ਰਕ ਰੱਖੋ। ਇਹ ਪ੍ਰਾਪਤ ਕਰਨ ਲਈ, ਫ਼ੋਨ ਦੀ ਵਰਤੋਂ ਪੇਸਮੇਕਰ ਤੋਂ ਵਿਰੋਧੀ ਦਿਸ਼ਾ ਵਾਲੇ ਕੰਨ ਨਾਲ ਕਰੋ ਅਤੇ ਇਸਨੂੰ ਛਾਤੀ ਵਾਲੀ ਜੇਬ ਵਿੱਚ ਨਾ ਰੱਖੋ। ਮੈਡੀਕਲ ਉਪਕਰਨਾਂ ਤੋਂ ਹੋਣ ਵਾਲੀ ਰੁਕਾਵਟ ਤੋਂ ਬਚਣ ਲਈ, ਆਪਣੇ ਫ਼ੋਨ ਨੂੰ ਸੁਣਨ ਵਾਲੇ ਸਾਧਨਾਂ ਜਿਵੇਂ ਕੰਨ ਦੀ ਨੱਸ ਨਾਲ ਸੰਬੰਧਿਤ ਯੰਤਰਾਂ ਆਦਿ ਦੇ ਨੇੜੇ ਨਾ ਵਰਤੋਂ।
- ਹਵਾਈ ਵਿਧਾਨਾਂ ਦਾ ਆਦਰ ਕਰੋ ਅਤੇ ਲੋੜ ਹੋਵੇ 'ਤੇ ਹਵਾਈ ਜਾਹਜ਼ ਬੋਰਡ ਕਰਨ 'ਤੇ ਆਪਣਾ ਡੀਵਾਈਸ ਬੰਦ ਕਰੋ।
- ਗੱਡੀ ਚਲਾਉਂਦੇ ਹੋਏ ਢੁਕਵੇਂ ਟ੍ਰੈਫ਼ਿਕ ਕਾਨੂੰਨਾਂ ਅਤੇ ਨਿਯਮਾਂ ਅਨੁਸਾਰ ਆਪਣੇ ਡੀਵਾਈਸ ਦੀ ਵਰਤੋਂ ਕਰੋ।
- ਬਿਜਲੀ ਦੀ ਚਮਕ ਦੀ ਮਾਰ ਤੋਂ ਬਚਣ ਲਈ, ਗਰਜ ਵਾਲੇ ਤੂਫ਼ਾਨ ਦੌਰਾਨ ਬਾਹਰ ਆਪਣੇ ਡੀਵਾਈਸ ਦੀ ਵਰਤੋਂ ਨਾ ਕਰੋ।
- ਚਾਰਜਿੰਗ ਵੇਲੇ ਕਾਲਾਂ ਕਰਨ ਲਈ ਡੀਵਾਈਸ ਦੀ ਵਰਤੋਂ ਨਾ ਕਰੋ। ਕਾਲਾਂ ਕਰਨਾ Mi ਪੈਡ 'ਤੇ ਸਮਰਥਿਤ ਨਹੀਂ ਹੈ।
- ਗ਼ਸਲਖਾਨੇ ਵਰਗੇ ਉੱਚ ਨਮੀ ਵਾਲੀਆਂ ਥਾਂਵਾਂ ਵਿੱਚ ਆਪਣੇ ਡੀਵਾਈਸ ਦੀ ਵਰਤੋਂ ਨਾ ਕਰੋ। ਅਜਿਹਾ ਸਭ ਕਰਨ ਦੇ ਨਤੀਜੇ ਵਿੱਚ ਬਿਜਲੀ ਦਾ ਝਟਕਾ, ਫੱਟ, ਅੱਗ ਅਤੇ ਚਾਰਜਰ ਦਾ ਨੁਕਸਾਨ ਹੋ ਸਕਦਾ ਹੈ।
- ਕਿਸੇ ਅਜਿਹੇ ਨਿਯਮ ਦੀ ਪਾਲਣਾ ਕਰੋ ਜੋ ਅਜਿਹੇ ਵਿਸ਼ੇਸ਼ ਹਾਲਾਤਾਂ ਅਤੇ ਵਾਤਾਵਰਨ ਵਿੱਚ ਮੋਬਾਈਲ ਦੀ ਵਰਤੋਂ ਨੂੰ ਰੋਕੇ।
- ਜਦੋਂ ਫ਼ਲੈਸ਼ ਦੀ ਵਰਤੋਂ ਕਰਦੇ ਹੋ, ਤਾਂ ਲੋਕਾਂ ਜਾਂ ਜਾਨਵਰਾਂ ਦੇ ਨਜ਼ਰ ਦੇ ਵਿਕਾਰ ਨੂੰ ਰੋਕਣ ਲਈ ਰੋਸ਼ਨੀ ਨੂੰ ਅੱਖਾਂ ਦੇ ਬਹੁਤੀ ਨੇੜੇ ਨਾ ਲਿਆਓ।
- ਜੇਕਰ ਡੀਵਾਈਸ ਦਾ ਕਾਰਜੀ ਤਾਪਮਾਨ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ, ਤਾਂ ਘੱਟ ਤਾਪਮਾਨ ਨਾਲ ਹੋਣ ਵਾਲੇ ਸਾੜ ਨੂੰ ਰੋਕਣ ਲਈ ਵਧੇਰੀ ਮਿਆਦ ਲਈ ਇਸਨੂੰ ਆਪਣੀ ਚਮੜੀ ਦੇ ਸਿੱਧਾ ਸੰਪਰਕ ਵਿੱਚ ਨਾ ਰੱਖੋ।
- ਜੇਕਰ ਪ੍ਰਦਰਸ਼ਨ ਤਰੇੜਾਂ ਵਾਲਾ ਹੈ, ਤਾਂ ਕਿਰਪਾ ਕਰਕੇ ਤੀਖੇ ਕਿਨਾਰਿਆਂ ਜਾਂ ਟੋਟੇ ਜੋ ਨੁਕਸਾਨ ਦਾ ਕਾਰਣ ਬਣ ਸਕਦੇ ਹਨ, ਤੋਂ ਸਾਵਧਾਨ ਰਹੋ। ਜੇਕਰ ਕਿਸੀ ਸਖਤ ਚੀਜ਼ ਨਾਲ ਟਕਰਾ ਕੇ ਡੀਵਾਈਸ ਦੇ ਟੁਕੜੇ ਹੋ ਜਾਂਦੇ ਹਨ ਜਾਂ ਬਹੁਤ ਜ਼ਿਆਦਾ ਜ਼ੋਰ ਦਾ ਅਨੁਭਵ ਕਰ ਰਹੇ ਹੋ, ਤਾਂ ਟੁੱਟੇ ਹੋਏ ਹਿੱਸਿਆਂ ਨੂੰ ਸਪਰਸ਼ ਕਰਨ ਜਾਂ ਹਟਾਉਣ ਦੀ ਕੋਸ਼ਿਸ਼ ਨਾ ਕਰੋ। ਉਤਪਾਦ ਦੀ ਵਰਤੋਂ ਨਾ ਕਰੋ ਅਤੇ ਤੁਰੰਤ ਹੀ Xiaomi ਦੇ ਵਿਕਰੀ ਹੋਣ ਤੋਂ ਬਾਅਦ ਦੀ ਸੇਵਾ ਨਾਲ ਸੰਪਰਕ ਕਰੋ।
ਸੁਰੱਖਿਆ ਨੋਟਿਸ
- ਬਿਲਟ-ਇਨ ਸੌਫ਼ਟਵੇਅਰ ਅੱਪਡੇਟ ਵਿਸ਼ੇਸ਼ਤਾ ਦੀ ਵਰਤੋਂ ਕਰਦੇ ਹੋਏ ਆਪਣੇ ਡੀਵਾਈਸ ਦੇ ਓਪਰੇਟਿੰਗ ਸਿਸਟਮ ਨੂੰ ਅੱਪਡੇਟ ਕਰੋ ਜਾਂ ਅਧਿਕਾਰਤ ਸੇਵਾ ਆਉਟਲੈੱਟਾਂ 'ਤੇ ਜਾਓ। ਹੋਰ ਸਾਧਨਾਂ ਦੀ ਵਰਤੋਂ ਕਰਕੇ ਸੌਫ਼ਟਵੇਅਰ ਨੂੰ ਅੱਪਡੇਟ ਕਰਨ ਨਾਲ ਡੀਵਾਈਸ ਨੂੰ ਨੁਕਸਾਨ ਹੋ ਸਕਦਾ ਹੈ ਜਾਂ ਇਸਦੇ ਨਤੀਜੇ ਵਜੋਂ ਡਾਟਾ ਨੁਕਸਾਨ, ਸੁਰੱਖਿਆ ਸਮੱਸਿਆਵਾਂ ਅਤੇ ਹੋਰ ਖਤਰੇ ਹੋ ਸਕਦੇ ਹਨ।
ਅਧਿਐਨ ਮੋਡ
- ਇਹ ਵਿਸ਼ੇਸ਼ਤਾ ਸਿਰਫ਼ ਅਨੁਕੂਲਿਤ Mi ਫ਼ੋਨਾਂ 'ਤੇ ਉਪਲਬਧ ਹੈ।
- ਤੁਹਾਡੀ ਅੱਖਾਂ ਲਈ ਦੇਖਣਾ ਸੁਖਦਾਈ ਬਣਾਉਣ ਲਈ ਅਧਿਐਨ ਮੋਡ ਸਵੈਚਲਿਤ ਤੌਰ 'ਤੇ ਸਕ੍ਰੀਨ ਵਿੱਚ ਨਿਕਲ ਰਹੀ ਨੀਲੀ ਰੋਸ਼ਨੀ ਦੇ ਪੱਧਰ ਨੂੰ ਘਟਾਉਂਦਾ ਹੈ।
- ਅਧਿਐਨ ਮੋਡ ਵਿੱਚ ਸਵਿੱਚ ਕਰਨਾ:
ਅਧਿਐਨ ਮੋਡ ਨੂੰ ਚਾਲੂ ਅਤੇ ਬੰਦ ਕਰਨ ਲਈ ਦੋ ਤਰੀਕੇ ਹਨ:
1. ਸੂਚਨਾ ਸ਼ੇਡ ਟੋਗਲ ਦਿਖਾਉਣ ਲਈ ਹੋਮ ਸਕ੍ਰੀਨ ਦੇ ਸਿਖਰ ਤੋਂ ਹੇਠਾਂ ਵੱਲ ਸ੍ਵਾਈਪ ਕਰੋ, ਫਿਰ ਅਧਿਐਨ ਮੋਡ ਟੋਗਲ 'ਤੇ ਟੈਪ ਕਰੋ।
2. ਸੈਟਿੰਗਾਂ > ਡਿਸਪਲੇ > ਅਧਿਐਨ ਮੋਡ 'ਤੇ ਜਾਓ। ਉਸੇ ਸਕ੍ਰੀਨ 'ਤੇ, ਤੁਸੀਂ ਸਵੈਚਲਿਤ ਤੌਰ 'ਤੇ ਅਧਿਐਨ ਮੋਡ ਨੂੰ ਚਾਲੂ ਅਤੇ ਬੰਦ ਕਰਨਾ ਨਿਰਧਾਰਤ ਕਰ ਸਕਦੇ ਹੋ ਅਤੇ ਰੰਗ ਤਾਪਮਾਨ ਨੂੰ ਅਨੁਕੂਲ ਕਰ ਸਕਦੇ ਹੋ।
1. 20-20-20 ਨਿਯਮ: ਇਹ ਸਿਫ਼ਾਰਸ਼ ਕੀਤੀ ਗਈ ਹੈ ਕਿ 20 ਫੁੱਟ ਦੂਰ ਰੱਖੀ ਕਿਸੇ ਚੀਜ਼ ਨੂੰ ਹਰ 20 ਮਿੰਟ ਬਾਅਦ 20 ਸਕਿੰਟ ਲਈ ਦੇਖੋ।
2. ਅੱਖਾਂ ਝਪਕਣਾ: ਅੱਖਾਂ ਦੇ ਸੋਕੇ ਨੂੰ ਦੂਰ ਕਰਨ ਲਈ, ਆਪਣੀ ਅੱਖਾਂ 2 ਸਕਿੰਟਾਂ ਲਈ ਬੰਦ ਕਰੋ, ਫਿਰ ਉਹਨਾਂ ਨੂੰ ਖੋਲ੍ਹੋ ਅਤੇ 5 ਸਕਿੰਟਾਂ ਲਈ ਫਟਾਫਟ ਝਪਕੋ।
3. ਮੜ-ਫੋਕਸ ਕਰਨਾ: ਇਹ ਤੁਹਾਡੀਆਂ ਅੱਖਾਂ ਲਈ ਇੱਕ ਚੰਗੀ ਕਸਰਤ ਹੈ ਕਿ ਆਪਣੀ ਸਕ੍ਰੀਨ ਤੋਂ ਪਰ੍ਹਾ ਦੁਰੇਡੇ ਦੀ ਚੀਜ਼ ਜੋ ਕਿ ਤੁਸੀਂ ਦੇਖ ਸਕਦੇ ਹੋ, ਨੂੰ ਦੇਖੋ, ਇਸ ਤੋਂ ਬਾਅਦ ਆਪਣੇ ਅੰਗੂਠੇ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ 30 ਸੈ.ਮੀ. ਦੂਰ ਰੱਖਦੇ ਹੋਏ ਕੁਝ ਸਕਿੰਟਾਂ ਲਈ ਨੀਝ ਲਾ ਕੇ ਦੇਖੋ।
4. ਅੱਖਾਂ ਘੁਮਾਉਣਾ: ਕੁਝ ਦੇਰ ਆਪਣੀਆਂ ਅੱਖਾਂ ਨੂੰ ਘੜੀ ਦੀ ਦਿਸ਼ਾ ਵੱਲ ਘੁਮਾਓ, ਫਿਰ ਥੋੜ੍ਹਾ ਵਕਫ਼ਾ ਲਓ ਅਤੇ ਘੜੀ ਦੀ ਉਲਟੀ ਦਿਸ਼ਾ ਵਿੱਚ ਘੁਮਾਓ।
5. ਤਲੀਆਂ ਝੱਸਣਾ: ਆਪਣੀਆਂ ਤਲੀਆਂ ਨੂੰ ਕੁਝ ਸਕਿੰਟਾਂ ਲਈ ਆਪਣੀਆਂ ਅੱਖਾਂ 'ਤੇ ਆਰਾਮ ਨਾਲ ਰੱਖਣ ਤੋਂ ਪਹਿਲਾਂ ਤਪਸ਼ ਪੈਦਾ ਕਰਨ ਲਈ ਇਹਨਾਂ ਨੂੰ ਰਗੜੋ।